ਪੜ੍ਹੋ ਵਿਗਿਆਨ , ਬਣੋ ਵਿਦਵਾਨ ! ਇੰਦਰਜੀਤ ਕਮਲ


ਕਈ ਸਾਲ ਪਹਿਲਾਂ ਅਸੀਂ ਬੱਚਿਆਂ ਅੰਦਰ ਵਿਗਿਆਨਕ ਚੇਤਨਾ ਜਗਾਉਣ ਵਾਸਤੇ ਇੱਕ ਸਕੂਲ ਵਿੱਚ ਸਰਕਾਰੀ ਤੌਰ ਤੇ ਜਾਦੂ ਦਾ ਪ੍ਰੋਗ੍ਰਾਮ ਕਰਨ ਗਏ | ਪ੍ਰੋਗਰਾਮ ਦੌਰਾਨ ਅਸੀਂ ਸਮਝਾਇਆ ਕਿ ਬਾਬੇ ਪਖੰਡ ਕਰਕੇ ਲੋਕਾਂ ਨੂੰ ਬੇਵਕੂਫ਼ ਬਣਾਉਂਦੇ ਨੇ | ‪#‎KamalDiKalam‬
ਮੈਂ ਸਾਈ ਬਾਬੇ ਵਾਂਗ ਖਾਲੀ ਹੱਥੋਂ ਚ ਰਾਖ ਪੈਦਾ ਕਰਕੇ ਵਿਖਾਈ ਤੇ ਅਧਿਆਪਕ ਅਧਿਆਪਕਾਵਾਂ ਵਿੱਚ ਵੰਡ ਦਿੱਤੀ |ਬਹੁਤ ਸਾਰੇ ਟੀਚਰ ਉਸ ਸਵਾਹ ਨੂੰ ਕਾਫੀ ਦੇਰ ਹੱਥ ਤੇ ਰੱਖ ਕੇ ਬੈਠੇ ਰਹੇ | ਅਖੀਰ ਇੱਕ ਅਧਿਆਪਕਾ ਨੇ ਪੁੱਛ ਹੀ ਲਿਆ |,ਕਹਿੰਦੀ , "ਇਹਦਾ ਕੀ ਕਰਨਾ ਏ ?'
ਮੈਂ ਮਜ਼ਾਕ ਨਾਲ ਕਿਹਾ , "ਸਿਰ ਤੇ ਮਲ ਲਓ "
ਤਿੰਨ ਚਾਰ ਅਧਿਆਪਕਾਵਾਂ ਨੇ ਸਚਮੁਚ ਸਿਰ ਚ ਮਲ ਲਈ ਉਹਨਾਂ ਵਿੱਚ ਇੱਕ ਵਿਗਿਆਨ ਦੀ ਅਧਿਆਪਕਾ ਵੀ ਸੀ | ਇੰਦਰਜੀਤ ਕਮਲ
Previous
Next Post »