ਮਾਵਾ \ ਇੰਦਰਜੀਤ ਕਮਲ

                                 ਬ੍ਰਾਹਮਣਾ ਦੀ ਇੱਕ ਗੋਤ ਹੈ ਬਕਸ਼ੀ , ਉਹਨਾਂ ਦੀ ਬੋਲੀ ਪੰਜਾਬੀ ਦੀ ਕੋਈ ਉੱਪ ਬੋਲੀ ਹੈ , ਜਿਹਦਾ ਸਬੰਧ ਸ਼ਾਇਦ ਜ਼ਿਆਦਾ ਪਾਕਿਸਤਾਨ ਨਾਲ ਹੈ | ਮੇਰੇ ਛੋਟੇ ਭਰਾ ਦੀ ਹਲਵਾਈ ਦੀ ਦੁਕਾਨ ਹੈ , ਜਿਸ ਕਾਰਣ ਉਥੇ ਖੋਆ ( ਮਾਵਾ ) ਰੋਜ਼ਾਨਾ ਹੀ ਵਰਤਿਆ ਜਾਂਦਾ ਹੈ | ਇੱਕ ਵਾਰ ਉਹ ਉੱਤਰ ਪ੍ਰਦੇਸ਼ ਵਿੱਚ ਇੱਕ ਬਕਸ਼ੀਆਂ ਦੇ ਘਰ ਵਿਆਹ ਤੇ ਗਿਆ | 
ਉਥੇ ਘਰ ਚ ਬਾਰਬਾਰ ਫ਼ਿਕਰ ਜਿਹੇ ਨਾਲ ਇੱਕੋ ਵਾਕ ਸੁਣਨ ਨੂੰ ਮਿਲਦਾ ਸੀ ," ਮਾਵਾ ਨਹੀਂ ਆਇਆ !" ਮੇਰੇ ਭਰਾ ਨੇ ਸੋਚਿਆ , ' ਮਾਵੇ ( ਖੋਏ ) ਦੀ ਕੋਈ ਚੀਜ਼ ਬਣਾਉਣੀ ਹੋਊ ਜਿਸ ਕਾਰਣ ਘਰਦੇ ਮਾਵਾ ਨਾ ਆਉਣ ਕਰਕੇ ਪਰੇਸ਼ਾਨ ਹਨ | ਭਰ ਗਰਮੀ ਹੋਣ ਕਰਕੇ ਉਂਝ ਵੀ ਮਾਵਾ ਖਰਾਬ ਹੋਣ ਦਾ ਡਰ ਰਹਿੰਦਾ ਹੈ |‪#‎KamalDiKalam‬
ਥੋੜੀ ਦੇਰ ਬਾਦ ਰੌਲਾ ਪੈ ਗਿਆ ," ਮਾਵਾ ਆ ਗਿਆ , ਮਾਵਾ ਆ ਗਿਆ |"
ਮੇਰੇ ਭਰਾ ਨੇ ਸੋਚਿਆ ਇੰਨੀ ਗਰਮੀ ਚ ਮਾਵਾ ਖਰਾਬ ਵੀ ਹੋ ਸਕਦਾ ਏ | ਉਹਨੇ ਘਰਦੇ ਇੱਕ ਸਿਆਣੇ ਬੰਦੇ ਨੂੰ ਕਿਹਾ ," ਮਾਵਾ ਵਿਖਾਓ ਤਾਂ ਸਹੀ | "
ਉਸ ਬਜ਼ੁਰਗ ਨੇ ਇੱਕ ਬੰਦੇ ਨੂੰ ਬਾਂਹ ਤੋਂ ਫੜਕੇ ਮੇਰੇ ਭਰਾ ਦੇ ਸਾਹਮਣੇ ਕਰਕੇ ਕਿਹਾ ," ਇਹ ਹੈ ਕੁੜੀ ਦਾ ਮਾਵਾ |"
ਬਾਦ ਚ ਪਤਾ ਲੱਗਾ ਸਾਡਾ ਮਾਮਾ ਹੁੰਦਾ ਏ ਤੇ ਉਹਨਾਂ ਦਾ ਮਾਵਾ |
Previous
Next Post »