ਆ ਬਾਬਾ ਸਾਨੂੰ ਲੁੱਟ ! ਇੰਦਰਜੀਤ ਕਮਲ


ਪਰਸੋੰ ਦੁਪਹਿਰੇ ਮੈਂ ਘਰ ਜਾਣ ਹੀ ਲੱਗਾ ਸਾਂ ਕਿ ਇੱਕ ਪਿੰਡ ਤੋਂ ਦੋ ਵਿਅਕਤੀ ( ਇੱਕ ਨੌਜਵਾਨ ਤੇ ਇੱਕ ਬਜ਼ੁਰਗ ) ਆ ਗਏ | ਬਜ਼ੁਰਗ ਕਹਿੰਦਾ ," ਜੀ ਸਵੇਰੇ ਸਾਡੇ ਡੰਗਰਾਂ ਹੇਠੋਂ ਕਈ ਥਾਵਾਂ 'ਤੇ ਖੂਨ ਮਿਲਿਆ ਏ !"‪#‎KamalDiKalam‬ 
ਮੈਂ ਕਿਹਾ ," ਹੋ ਸਕਦੈ , ਕੋਈ ਕੁੱਤਾ ਬਿੱਲੀ ਕਿਸੇ ਜਾਨਵਰ ਨੂੰ ਲੈਕੇ ਉਥੋਂ ਲੰਘਿਆ ਹੋਵੇ |"
ਕਹਿੰਦਾ ," ਨਹੀਂ ਨਹੀਂ , ਇਹੋ ਜਿਹੀ ਗੱਲ ਨਹੀਂ ਏ ! ਜ਼ਰਾ ਧਿਆਨ ਲਗਾ ਕੇ ਵੇਖੋ , ਮਾਜਰਾ ਕੀ ਹੈ ! ਪਿਛਲੇ ਮਹੀਨੇ ਸਾਡੇ ਪਿੰਡ .......... ਦੇ ਘਰ ਕਪੜਿਆਂ ਨੂੰ ਅੱਗ ਲਗਦੀ ਸੀ , ਉਹ ਤੁਹਾਡੇ ਉੱਥੇ ਜਾਣ ਤੋਂ ਬਾਦ ਨਹੀਂ ਲੱਗੀ | ਇਧਰ ਵੀ ਮਾਰੋ ਜ਼ਰਾ ਨਜਰ ! ....... ਜੇ ਜਾਣ ਬਿਨ੍ਹਾਂ ਨਹੀਂ ਸਰਦਾ ਤਾਂ ਚੱਕਰ ਵੀ ਮਾਰ ਲਓ , ਖਰਚੇ ਦੀ ਕੋਈ ਗੱਲ ਨਹੀਂ !" 
ਮੈਂ ਕਿਹਾ ," ਉਹ ਗੱਲ ਹੋਰ ਸੀ , ਉਹਨਾਂ ਦੇ ਘਰ ਤਾਂ ਬਾਰਬਾਰ ਬਹੁਤ ਨੁਕਸਾਨ ਹੋ ਰਿਹਾ ਸੀ , ਇਸ ਕਰਕੇ ਸਾਨੂੰ ਜਾਣਾ ਪਿਆ | ਤੁਹਾਡੇ ਘਰ ਇਹੋ ਜਿਹਾ ਕੁਝ ਨਹੀਂ ਹੋਏਗਾ , ਥੋੜੇ ਚੌਕ ਰਹਿਓ !"
ਅੱਗੋਂ ਕਹਿੰਦਾ ," ਡਾਕਟਰ ਸਾਹਬ, ਇਹ ਤਾਂ ਟਾਲਣ ਵਾਲੀ ਗੱਲ ਹੋ ਗਈ | ਜ਼ਰੂਰ ਡੰਗਰਾਂ ਵਾਲੇ ਪਾਸੇ ਕੋਈ ਸ਼ੈਤਾਨ ਹੈ , ਕਈ ਵਾਰ ਕੋਈ ਡੰਗਰ ਬਹੁਤ ਖੌਰੂ ਪਾਉਂਦਾ ਏ !"
ਬੜੀ ਮੁਸ਼ਕਿਲ ਨਾਲ ਮੈਂ ਉਹਨਾਂ ਨੂੰ ਦੋ ਤਿੰਨ ਦਿਨ ਇੰਤਜ਼ਾਰ ਕਰਨ ਲਈ ਮਨਾਇਆ | ਕੋਈ ਬੁਰੀ ਖਬਰ ਨਹੀਂ ਆਈ | 
ਪਤਾ ਨਹੀਂ ਸਭ ਠੀਕ ਠਾਕ ਹੈ ਜਾਂ ਕਿਸੇ ਬਾਬੇ ਕੋਲ ਜਾਕੇ ਕਹਿੰਦੇ ਹੋਣ,' ਆ ਬਾਬਾ ਸਾਨੂੰ ਲੁੱਟ !"
Previous
Next Post »