ਫੁਰਕੜਾ \ ਇੰਦਰਜੀਤ ਕਮਲ


ਅਸੀਂ ਨਵੀਂ ਬਣੀ ਇੱਕ ਰਿਸ਼ਤੇਦਾਰੀ ਵਿੱਚ ਵਿਆਹ ਤੇ ਗਏ | ਮੁੰਡਾ ਹਰਿਆਣੇ ਦਾ , ਕੁੜੀ ਉੜੀਸਾ ਦੀ ਤੇ ਮੁੰਡੇ ਦੇ ਨਾਨਕੇ ਉੱਤਰ ਪ੍ਰਦੇਸ਼ ਦੇ ਸਨ , ਕਈ ਨਵੀਆਂ ਰਸਮਾਂ ਵੇਖਣ ਨੂੰ ਮਿਲੀਆਂ | ਵਿਆਹ ਤੋਂ ਬਾਦ ਮੁੰਡੇ ਦੇ ਘਰ ਆ ਕੇ ਮੁੰਡੇ ਕੁੜੀ ਨੂੰ ਨਾਰੀਅਲ ਚੱਬਣ ਨੂੰ ਦਿੱਤਾ ਜਿਹੜਾ ਉਹਨਾਂ ਮੂੰਹ ਵਿੱਚ ਚੱਬ ਕੇ ਇੱਕ ਦੂਜੇ ਦੇ ਉੱਤੇ ਸੁੱਟਿਆ | ਮੇਰੇ ਬੱਚੇ ਕਹਿੰਦੇ ," ਇਹ ਤਾਂ ਇੱਕ ਦੂਜੇ ਤੇ ਥੁੱਕ ਰਹੇ ਨੇ |" 
ਮੈਂ ਕਿਹਾ ," ਨਹੀਂ ਆਪਣੇ ਆਪਣੇ ਰਿਵਾਜ ਹੁੰਦੇ ਨੇ , ਇਹ ਨਾਰੀਅਲ ਚੱਬਕੇ ਇੱਕ ਦੂਜੇ ਦੇ ਉੱਤੇ ' ਫੁਰਕੜਾ' ਮਾਰ ਰਹੇ ਨੇ |"
ਅਸਲ ਚ ਇਹੋ ਜਿਹੀਆਂ ਰਸਮਾ ਇਸ ਕਰਕੇ ਬਣੀਆਂ ਸਨ ਕਿ ਮੁੰਡਾ ਕੁੜੀ ਇੱਕ ਦੂਜੇ ਨਾਲ ਘੁਲਮਿਲ ਜਾਣ |
Previous
Next Post »