ਕਈ ਵਾਰ ਕਿਸੇ ਸ਼ਬਦ ਦਾ ਮਤਲਬ ਇਲਾਕਾ ਬਦਲਣ ਨਾਲ ਬਹੁਤ ਬਦਲ ਜਾਂਦਾ ਹੈ | ਵਰਦੀ ਜਾਂ ਬਰਦੀ ਸ਼ਬਦ ਦਾ ਖਿਆਲ ਆਉਂਦੇ ਹੀ ਦਿਮਾਗ ਵਿੱਚ ਇੱਕ ਸਮੂਹ ਦੇ ਇੱਕੋ ਜਿਹੇ ਕੱਪੜਿਆਂ ਵਾਲੇ ਲੋਕ ਆਉਂਦੇ ਹਨ , ਭਾਵੇਂ ਉਹ ਸਕੂਲ ਦੇ ਬੱਚੇ ਹੋਣ ਜਾਂ ਫੌਜ ਦੇ ਸਿਪਾਹੀ |
ਜਦੋਂ ਮੇਰਾ ਵਿਆਹ ਹੋਇਆ ਤਾਂ ਅਸੀਂ ਦੋਵੇਂ ਜੀਅ ਮੇਰੇ ਸਹੁਰੇ ਗਏ | ਵਾਪਸੀ ਵੇਲੇ ਜਨਾਨੀਆਂ ਆਪਸ ਵਿੱਚ ਘੁਸਰ ਮੁਸਰ ਕਰ ਰਹੀਆਂ ਸਨ ਕਿ ਮੇਰੀ ਸੱਸ ਨੇ ਮੇਰੀ ਸਾਲੇਹਾਰ ਨੂੰ ਪੁੱਛਿਆ ," ਪ੍ਰਾਹੁਣੇ ਦੀ ਵਰਦੀ ਲਾਤੀ ਏ ?" #KamalDiKalam
ਮੇਰੇ ਇੱਕਦਮ ਕੰਨ ਖੜ੍ਹੇ ਹੋ ਗਏ | ਮੈਂ ਸੋਚਿਆ ,' ਪੈ ਗਿਆ ਸਿਆਪਾ ! ਦੁਨੀਆਂ ਦਾ ਇਹ ਪਹਿਲਾ ਪਿੰਡ ਹੋਊ ਜਿੱਥੇ ਜਵਾਈਆਂ ਨੂੰ ਵਰਦੀ ਪਾਕੇ ਆਉਣਾ ਪੈਂਦਾ ਹੋਊ |' ਨਾਲ ਹੀ ਮੇਰੇ ਆਪਣੇ ਦਿਮਾਗ ਵਿੱਚ ਕਦੇ RSS ਦੇ ਰੰਗਰੂਟ ਵਰਗੀ ਖਾਕੀ ਨਿੱਕਰ ਤੇ ਚਿੱਟੀ ਕਮੀਜ਼ ਤੇ ਹੱਥ ਵਿੱਚ ਡਾਂਗ ਜਿਹੀ ਵਾਲੀ ਤਸਵੀਰ ਉਭਰੇ ਤੇ ਕਦੇ ਮੈਂ ਨੀਲੀ ਵਰਦੀ ਵਾਲਾ ਇੱਕ ਨਿਹੰਗ ਜਿਹਾ ਲੱਗਣ ਲੱਗ ਜਾਵਾਂ |
ਬਾਦ ਚ ਪਤਾ ਲੱਗਾ ਕਿ ਇਸ ਪਿੰਡ ਚ ਕਿਸੇ ਵੀ ਪਹਿਨਣ ਵਾਲੇ ਮਰਦਾਨਾਂ ਜੋੜੇ ( ਸੂਟ ) ਨੂੰ ਵਰਦੀ ਕਹਿੰਦੇ ਨੇ |
Sign up here with your email
ConversionConversion EmoticonEmoticon